ਭੂਮਿਕਾ

          ਪੰਜਾਬ ਸਟੇਟ ਐਗਰੀਕਲਚਰਲ ਮਾਰਕੀਟਿੰਗ ਬੋਰਡ ਦੀ ਸਥਾਪਨਾ 26 ਮਈ, 1961 ਅਨੈਕਸਚਰ ਏ ਵਿੱਚ ਦਰਸਾਏ ਖੇਤੀਬਾੜੀ, ਬਾਗਬਾਨੀ, ਪਸ਼ੂ ਪਾਲਣ ਅਤੇ ਜੰਗਲਾਤ ਤੋਂ ਪ੍ਰਾਪਤ ਉਤਪਾਦਾਂ ਦੇ ਪ੍ਰੋਸੈਸਡ ਅਤੇ ਨਾਨ-ਪ੍ਰੋਸੈਸਡ ਉਤਪਾਦਾਂ ਦੀ ਵਿਕਰੀ, ਖਰੀਦ, ਰੱਖ-ਰਖਾਵ ਅਤੇ ਪ੍ਰੋਸੈਸਿੰਗ ਦੇ ਮਾਰਕੀਟਿੰਗ ਨੈੱਟਵਰਕ ਦੀ ਨਿਗਰਾਨੀ ਅਤੇ ਕੰਟਰੋਲ ਕਰਨ ਦੇ ਮੰਤਵ ਨੂੰ ਪੂਰਾ ਕਰਨ ਲਈ ਪੰਜਾਬ ਐਗਰੀਕਲਚਰਲ ਪ੍ਰੋਡਿਊਸ ਮਾਰਕਿਟਸ ਐਕਟ, 1961 ਰਾਹੀਂ ਕੀਤੀ ਗਈ ਸੀ| ਪੰਜਾਬ ਰਾਜ ਖੇਤੀਬਾੜੀ ਮੰਡੀਕਰਣ ਬੋਰਡ  ਇੱਕ ਕਾਰਪੋਰੇਟ ਬਾਡੀ ਅਤੇ ਸਥਾਨਕ ਅਧਿਕਾਰ ਰੱਖਣ ਵਾਲੀ ਸੰਸਥਾ ਹੈ ਜਿਸ ਕੋਲ ਇੱਕ ਸਾਂਝੀਂ ਮੋਹਰ, ਅਤੇ ਜਾਇਦਾਦ ਨੂੰ ਲੈਣ, ਰੱਖਣ ਅਤੇ ਵੇਚਣ ਦੀ ਤਾਕਤ ਹੈ|

          ਪ੍ਰਦੇਸ਼ ਵਿੱਚ ਕੁੱਲ 149 ਖੇਤੀਬਾੜੀ ਉਤਪਾਦ ਮਾਰਕੀਟ ਕਮੇਟੀਆਂ ਐਕਟ ਅਧੀਨ ਸਥਾਪਤ ਹਨ| ਹਰੇਕ ਮਾਰਕੀਟ ਕਮੇਟੀ ਵਿੱਚ ਇੱਕ ਮੁੱਖ ਮਾਰਕੀਟ ਯਾਰਡ, ਇੱਕ ਜਾਂ ਇੱਕ ਤੋਂ ਵੱਧ ਸਬ-ਮਾਰਕੀਟ ਯਾਰਡ ਅਤੇ ਮੌਸਮੀ ਖਰੀਦ ਕੇਂਦਰ ਹਨ| ਰਾਵੀ ਵਿੱਚ ਕਣਕ ਅਤੇ ਖਰੀਫ ਵਿੱਚ ਚੌਲਾਂ ਦੀ ਮਾਰਕੀਟਿੰਗ ਮੌਸਮ ਦੌਰਾਨ ਮੁੱਖ ਮਾਰਕੀਟ ਯਾਰਡ ਅਤੇ ਸਬ-ਮਾਰਕਿਟ ਯਾਰਡਾਂ ਤੋਂ ਇਲਾਵਾ ਲਗਭਗ 1590 ਅਤੇ 1514 ਖਰੀਦ ਕੇਂਦਰ ਸਥਾਪਿਤ ਕੀਤੇ ਜਾਂਦੇ ਹਨ ਜਿਹੜੇ ਕਿਸਾਨ ਨੂੰ ਉਸਦੀ ਫਸਲ 6 ਤੋਂ 8 ਕਿਲੋਮੀਟਰ ਦੇ ਦਾਇਰੇ ਵਿੱਚ ਵੇਚਣ ਵਿੱਚ ਮਦਦ ਕਰਦੇ ਹਨ| ਪੰਜਾਬ ਰਾਜ ਖੇਤੀਬਾੜੀ ਮੰਡੀਕਰਣ ਬੋਰਡ ਮਾਰਕਿਟ ਕਮੇਟੀਆਂ ਤੇ ਨਿਗਰਾਨੀ ਅਤੇ ਕੰਟਰੋਲ ਰੱਖਦਾ ਹੈ|